Search results for #ਕੰਵਲ
ਅੰਧਕਾਰ ਵਿੱਚੋਂ ਚਮਕਦਾਰ ਨੀਲੀ ਰੌਸ਼ਨੀ ਨੇ ਬਾਂਹ ਫੜ ਘੁੰਮਣਘੇਰੀਆਂ ਦੇ ਵਰਤਾਰੇ ਵਿੱਚੋਂ ਜਗਾ ਕੇ ਕਿਸੇ ਟੀਚੇ ਸਨਮੁੱਖ ਪੇਸ਼ ਕਰ ਅਗਾਂਹ ਵਧਾਇਐ ✍🏽ਕੰਵਲ #ਪੰਜਾਬ #ਪੰਜਾਬੀ #ਪੰਜਾਬੀਅਤ #ਕੰਵਲ
ਲਹਿਰਾਂ… ਨਾ ਜੰਮਦੀਆਂ ਨੇ ਨਾ ਹੀ ਮਰਦੀਆਂ ਨੇ ਵਹਿੰਦੀਆਂ ਰਹਿੰਦੀਆਂ ਨੇ ਕਿਨਾਰੇ ਦੀ ਤਲਾਸ਼ ‘ਚ..। ✍🏽ਕੰਵਲ #ਪੰਜਾਬ #ਪੰਜਾਬੀ #ਪੰਜਾਬੀਅਤ #ਕੰਵਲ #punjab #punjabi #punjabiat #struggle #movements #continuousimprovement #revolution #panjab
ਚੂੰਡ-ਚੂੰਡ ਖਾਣ ਜਦੋਂ ਕੀੜੀਆਂ ਦੇ ਭੌਣ, ਡੋਲ੍ਹੀ ਦਾ ਨ੍ਹੀਂ ਆਟਾ ਓਦੋਂ ਚਾਸ਼ਣੀ ਲਬੇੜ.. ✍🏽ਕੰਵਲ #ਕੰਵਲ #ਪੰਜਾਬ #ਪੰਜਾਬੀਅਤ #toughtimes #showrealones #nohate #Punjab #Punjabiat
ਜਦੋਂ ਕਦੇ ਵੀ ਕਿਸੇ ਸਾਂਚੇ ਵਿੱਚ ਸਾਹਮਣੇ ਮੁਤਾਬਿਕ ਢਲ ਨ ਸਕਿਆ ਤਾਂ ਸਾਹਮਣੇ ਵਾਲ਼ੇ ਦੀ ਹਉਮੈ ਨੇ ਆਹਤ ਕਰਨ ਦਾ ਪੂਰਾ ਤਹੱਈਆ ਕਰਨਾ ਪਰ ਹੁਣ ਕੋਈ ਸ਼ੈਅ ਸੀ ਜੋ ਖ਼ੁਦ ਨੂੰ ਫ਼ਰਕ ਪੈਣੋਂ ਹਟਾ ਚੁੱਕੀ ਸੀ ਗੱਲ ਚੰਗੀ ਸੀ ਜਾਂ ਮਾੜੀ ਏਹ ਨਹੀਂ ਪਤਾ ਪਰ ਖ਼ੁਦ ਲਈ ਏਹ ਸਖ਼ਤੀ… ਰਾਮਬਾਣ ਸੀ ✍🏽ਕੰਵਲ #ਕੰਵਲ #ਪੰਜਾਬ #ਪੰਜਾਬੀਅਤ #SelfDefence
ਘੜੇ ਨੂੰ ਪੱਕਣ ਦੇ ਲਈ ਤਪਣਾ ਹੀ ਪੈਂਦੈ ਜਿਨ੍ਹਾ ਨੇ ਤਜ਼ਾਬ ਨਿਗ਼ਲਿਆ ਹੁੰਦੈ ਓਨ੍ਹਾ ਨੂੰ ਬਾਹਰੋਂ ਅੱਗ ਨਾਲ਼ ਝੁਲਸੇ ਜ਼ਖ਼ਮਾਂ ਦੀ ਤਾਬ ਮਸੂਸ ਨੀ ਕਰਾਈਦੀ… ✍🏽ਕੰਵਲ #ਪੰਜਾਬ #ਪੰਜਾਬੀ #ਪੰਜਾਬੀਅਤ #ਕੰਵਲ #punjab #punjabi #punjabiat #nohatenofear #burningthoughts
ਮੌਤ ਸਾਡੇ ਸਭਦੇ ਦੁਆਲੇ ਹਮੇਸ਼ਾ ਮੰਡਰਾਉਂਦੀ ਹੀ ਰਹਿੰਦੀ ਹੈ ਮੌਤ ਵਿੱਚ ਬੜੀ ਖਿੱਚ ਹੁੰਦੀ ਹੈ ਕਈ ਵਾਰ ਦੂਰ ਹੋਇਆਂ ਨੂੰ ਨੇੜੇ ਲੈ ਆਉਂਦੀ ਹੈ ਬਿਗਾਨਿਆਂ ਨੂੰ ਆਪਣਾ ਬਣਾ ਲੈਂਦੀ ਹੈ ਜਿਉਂਦਿਆਂ ਵਿੱਚੋਂ ਮਰਿਆਂ ਦਾ ਅਹਿਸਾਸ ਕਰਵਾ ਜਾਂਦੀ ਹੈ ਅਤੇ ਮੁੱਕ ਚੁੱਕਿਆਂ ਚੋਂ ਜਿਉਂਦਿਆਂ ਦਾ ਏਹ ਨਿਰਮੋਹੀ ਵਿਹੜੇ ਵਿੱਚ ਵੈਣ ਪਵਾ ਜਾਂਦੀ ਹੈ #ਕੰਵਲ
ਲੰਘ ਚੁੱਕਿਆ ਸਮਾਂ ਇਤਿਹਾਸ ਹੁੰਦੈ ਇਤਿਹਾਸ ਦੀਆਂ ਗ਼ਲਤੀਆਂ-ਸਿਆਣਪਾਂ ਤੋਂ ਸਿੱਖ ਕੇ ਭਵਿੱਖ ਵਿੱਚ ਸਮਝਦਾਰੀ ਨਾਲ਼ ਬਚਾਅ ਕੀਤਾ ਜਾ ਸਕਦੈ। ਬਾਕੀ ਜੋ ਕੁੱਝ ਵੀ ਹੁੰਦੈ ਸਮੇਂ ਨਾਲ਼ ਹੀ ਹੁੰਦੈ ਕਈ ਵਾਰ ਸਮਾਂ ਅੱਗੇ ਪਿੱਛੇ ਖਲੋ ਕੇ ਵੇਖਦੈ। ✍🏽ਕੰਵਲ #ਪੰਜਾਬ #ਪੰਜਾਬੀ #ਪੰਜਾਬੀਅਤ #ਕੰਵਲ #punjab #deathistruth #welcomeher #lifequotes
ਮਾਰੂਥਲ ਵਿੱਚ ਬਰਫ਼ਬਾਰੀ ਥਲ ਨੂੰ ਮਾਰੂ ਕਰਨ ਵਿੱਚ ਵਾਰੀ-ਵਾਰੀ ਬਰਫ਼ ਪੈਣ ਦਾ ਕਦੇ ਕਦਾਈਂ ਅਸਰ ਹੋ ਜਾਂਦੈ। ਅਮਰ ਹੋਣ ਲਈ ਜਵਾਨੀ ਵਿੱਚ ਹੀ ਤਿਆਗ ਕਰਨਾ ਪੈਂਦੈ,ਸ਼ਰੀਰ ਦਾ। ਬੁਢਾਪਾ, ਖ਼ਿਆਲਾਂ ਦੇ ਉੱਚੇ-ਸੁੱਚੇ-ਡੂੰਘੇ ਹੋਣ ਦੀ ਨਹੀਂ ਸਗੋਂ ਖ਼ਿਆਲਾਂ-ਵਿਚਾਰਾਂ ਦੇ ਮਰ ਜਾਣ ਦੀ ਜਾਂ ਜਨਮ ਨਾ ਹੋਣ ਦੀ ਨਿਸ਼ਾਨੀ ਹੁੰਦੀ ਹੈ। #ਕੰਵਲ
ਸਵਾਸ, ਆਉਣ ਵਾਲ਼ੇ ਜਾਂ ਨਿੱਕਲ ਗਿਆਂ ਦਾ ਸ੍ਹਾਬ ਕਤਾਬ ਕਿੱਥੇ ਕੋਈ ਰੱਖਦੈ ਅਤੇ ਨ ਹੀ ਸੋਚ ਕੇ ਯਾ ਗਿਣ ਕੇ ਸਾਹ ਹੀ ਕੋਈ ਲੈਂਦੈ। ਏਹ ਵਾਗਡੋਰ ਅਕਾਲ ਪੁਰਖ਼ ਹੱਥ ਕੁਦਰਤ ਹੱਥ ਹੀ ਹੈ। ਬਚ ਗਏ ਤਾਂ ਵਧੀ ਹੋਈ ਹੋ ਜਾਂਦੀ ਐ ਜੇ ਬਚਾ ਨ ਕਰ ਸਕੇ ਤਾਂ ਹੋਣੀ ਅਣਹੋਣੀ ਬਣ ਜਾਂਦੀ ਐ। ਏਹਨਾਂ ਬੋਲਿਆਂ ਤੋਂ ਬਿਨਾ ਜ਼ਿੰਦਗੀ ਔਖੀ ਹੋ ਨਿੱਬੜਦੀ ਐ। #ਕੰਵਲ